मंगलवार, 7 अप्रैल 2009

ਦੁਸ਼ਟ ਆਦਮੀ -ਹਿਤੋਪਦੇਸ਼

ਦੁਸ਼ਟ ਆਦਮੀ -ਹਿਤੋਪਦੇਸ਼

ਇਕ ਸੀ ਕਾਁ ਤੇ ਇਕ ਸੀ ਬੁਲਬੁਲ
ਘਰ ਉਹਨਾ ਦਾ ਪਿਆਰਾ ਜ੍ਂਗਲ
ਬੁਲਬੁਲ ਬਡੀ ਨਰਮ ਦਿਲ ਵਾਲੀ
ਬੈਠੀ ਰਹਿਂਦੀ ਰੁਖ ਦੀ ਡਾਲੀ
ਬਡਾ ਚਤੁਰ ਸੀ ਪਰ ਉਹ ਕਾਂ
ਉਡ-ਊਡ ਜਾਂਦਾ ਹਰ ਇਕ ਥਾਂ
ਇਕ ਦਿਨ ਗਿਆ ਸ਼ਿਕਾਰੀ ਆ
ਵੇਖੀ ਉਹਨੇ ਰੁਖ ਦੀ ਛਾਂ
ਗਰਮੀ ਵਿਚ ਗਿਆ ਥਕ ਹਾਰ
ਆਇਆ ਉਹਨੂ ਇਕ ਵਿਚਾਰ
ਕਿਉਂ ਨਾ ਉਹ ਥੋਡਾ ਸੁਸਤਾਵੇ
ਤੇ ਫਿਰ ਅਪਣੇ ਕ੍ਂਮ ਨੂ ਜਾਵੇ
ਸੋਚ ਕੇ ਲੇਟ ਗਿਆ ਰੁਖ ਹੇਠਾਂ
ਆ ਗਿਆ ਨੀਂਦ ਦਾ ਗਹਿਰਾ ਝੂਟਾ
ਸੁਤਿਆਂ ਹੋ ਗਈ ਦੇਰ ਬਹੁਤ
ਆਣ ਲਗੀ ਮੂਂਹ ਉਤੇ ਧੁਪ
ਵੇਖ ਰਹੀ ਸੀ ਸਬ-ਕੁਝ ਬੁਲਬੁਲ
ਪਿਘਲ ਗਿਆ ਬੁਲਬੁਲ ਦਾ ਦਿਲ
ਉਸਨੇ ਅਪਣੇ ਖ੍ਂਭ ਫੈਲਾਏ
ਤਾਂ ਕਿ ਹੇਠਾਂ ਛਾਂ ਹੋ ਜਾਏ
ਪਰ ਉਹ ਕਾਂ ਸੇੀ ਬਡਾ ਚਲਾਕ
ਉਡ ਗਿਆ ਉਥੋਂ ਉਹ ਤਪਾਕ
ਹੋ ਗਈ ਜਦ ਸਭ ਦੂਰ ਥਕਾਵਟ
ਲਈ ਸ਼ਿਕਾਰੀ ਨੇ ਫਿਰ ਕਰਵਟ
ਜਦ ਉਹ ਸ਼ਿਕਾਰੀ ਨੀਂਦ ਤੋਂ ਜਗਿਆ
ਬੁਲਬੁਲ ਨੂਂ ਡਾਲੀ ਤੇ ਵੇਖਿਆ
ਝਟ ਉਠਾਇਆ ਤੇੀਰ ਕਮਾਨ
ਲੈ ਲਈ ਉਸ ਬੁਲਬੁਲ ਦੀ ਜਾਨ
ਡਿਗੀ ਉਹ ਧਰਤੀ ਤੇ ਆ ਕੇ
ਬੈਠੀ ਸੀ ਜੋ ਖ੍ਂਭ ਫੈਲਾ ਕੇ
ਪਰ ਬਚ ਗਿਆ ਉਹ ਕਾਂ ਚਲਾਕ
ਬਚਿਉ ਹੋਣਾ ਨਹੀ ਅਵਾਕ
ਦੁਸ਼ਟਾਂ ਤੇ ਇਤਬਾਰ ਨਾ ਕਰਨਾ
ਨਾ ਹੀ ਐਨੇ ਭੋਲੇ ਬਣਨਾ
ਕਰਨਾ ਬੁਧਿ ਦਾ ਪ੍ਰਯੋਗ
ਨਹੀ ਹੋਵੇਗਾ ਕੋਈ ਦੁਖ ਰੋਗ